ਜਿਸ ਦਿਨ ਚੰਨ (ਚੰਦਰਮਾ) ਧਰਤੀ ਤੋਂ ਪੂਰਨ ਰੂਪ ਵਿੱਚ ਦਿਖਾਈ ਦਿੰਦਾ ਹੈ, ਉਸ ਨੂੰ ਪੂਰਨਮਾਸ਼ੀ ਕਿਹਾ ਜਾਂਦਾ ਹੈ। ਪੂਰਨਮਾਸ਼ੀ ਨੂੰ ਅੰਗ੍ਰੇਜੀ ਵਿੱਚ Full Moon ਕਿਹਾ ਜਾਂਦਾ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਚੱਕਰ ਲਗਾਉਣ ਲਈ 29 ਜਾਂ 30 ਦਿਨ ਲੱਗਦੇ ਹਨ। ਜਦ ਚੰਦਰਮਾ, ਧਰਤੀ ਦੇ ਇੱਕ ਪਾਸੇ ਅਤੇ ਸੂਰਜ ਦੂਜੇ ਪਾਸੇ ਹੁੰਦਾ ਹੈ, ਉਦੋਂ ਚੰਦਰਮਾ ਪੂਰਨ ਰੂਪ ਵਿੱਚ ਦਿਖਾਈ ਦਿੰਦਾ ਹੈ।
ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਪੂਰਨਮਾਸ਼ੀ ਨੂੰ ਖਾਸ ਤੌਰ ਤੇ ਮਨਾਉਂਦੇ ਹਨ, ਜਿਵੇਂ ਕਿ ਰੱਬ ਨੂੰ ਯਾਦ ਕਰ ਕੇ, ਪਾਠ ਕਰ ਕੇ ਅਤੇ ਕੀਰਤਨ ਕਰ ਕੇ।
ਸਿਰਫ਼ ਪੂਰਨਮਾਸ਼ੀ ਹੀ ਅਜਿਹਾ ਦਿਨ ਹੈ, ਜਿਸ ਦਿਨ ਚੰਨ ਗ੍ਰਹਿਣ ਲੱਗ ਸਕਦਾ ਹੈ। ਇਸ ਦਿਨ ਧਰਤੀ, ਚੰਦਰਮਾ ਅਤੇ ਸੂਰਜ ਲੱਗਭੱਗ ਇੱਕ ਸਿੱਧੀ ਰੇਖਾ ਵਿੱਚ ਆ ਜਾਂਦੇ ਹਨ; ਅਤੇ ਇਸ ਤਰ੍ਹਾਂ ਧਰਤੀ ਦਾ ਪਰਛਾਵਾਂ ਚੰਦਰਮਾ ਉਤੇ ਪੈਣ ਕਾਰਣ ਚੰਨ ਗ੍ਰਹਿਣ ਲੱਗਦਾ ਹੈ।
ਫ਼ਰਵਰੀ ਮਹੀਨੇ ਵਿੱਚ ਆਮ ਤੋਰ ਤੇ 28 ਦਿਨ ਹਨ ਅਤੇ ਇਸ ਲਈ ਕਈ ਵਾਰ ਫ਼ਰਵਰੀ ਵਿੱਚ ਪੂਰਨਮਾਸ਼ੀ ਨਹੀਂ ਹੋਈ: 1866, 1885, 1915, 1934, 1961 ਅਤੇ 1999 ਦੇ ਫ਼ਰਵਰੀ ਮਹੀਨੇ ਵਿੱਚ ਪੂਰਨਮਾਸ਼ੀ ਨਹੀਂ ਹੋਈ।.[੧]
ਪੂਰਨਮਾਸ਼ੀ ਦੀ ਤਰੀਕ ਅਤੇ ਸਮਾਂ ਹੇਂਠ ਲਿਖੇ ਫੌਰਮੁਲੇ ਤੋਂ ਲੱਭਿਆ ਜਾ ਸਕਦਾ ਹੈ:[੨]
D 1 ਜਨਵਰੀ 2000 00:00:00 ਤੋਂ ਬਿਤੇ ਹੋਏ ਦਿਨਾਂ ਦੇ ਲਈ ਹੈ। N ਨਾਲ ਬਿਤੀਆਂ ਹੋਈਆਂ ਪੂਰਨਮਾਸ਼ੀਆਂ ਦੀ ਗਿਣਤੀ ਪਤਾ ਲੱਗਦਾ ਹੈ, ਜਿੱਥੇ 0 ਸਾਲ 2000 ਦੀ ਪਹਿਲੀ ਪੂਰਨਮਾਸ਼ੀ ਹੈ। ਇਸ ਫੌਰਮੁਲੇ ਨਾਲ ਪੂਰਨਮਾਸ਼ੀ ਦਾ ਸਮਾਂ 14.5 ਘੰਟੇ ਘੱਟ-ਵੱਧ ਹੋ ਸਕਦਾ ਹੈ, ਕਿਉਂਕਿ ਚੰਦਰਮਾ ਧਰਤੀ ਦੇ ਦੁਆਲੇ ਪੂਰੇ ਗੋਲ ਚੱਕਰ ਵਿੱਚ ਨਹੀਂ ਘੁਮਦਾ।