ਸੰਗਰਾਂਦ ਨੂੰ ਸੂਰਜ ਦੇ ਸੰਕ੍ਰਮਣ ਕਾਲ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ.ਇਹ ਜਗ੍ਹਾ ਤੋਂ ਦੂਜੀ ਜਗ੍ਹਾ ਜਾਂ ਮਿਲਣਾ ਹੀ ਸੰਗ਼ਰਾਂਦ ਹੁੰਦੀ ਹੈ.ਸੂਰਜ ਜਦੋਂ ਧਨੂ ਰਾਸ਼ੀ ਤੋਂ ਮੱਕਰ ਰਾਸ਼ੀ ਤੇ ਪਹੁੰਚਦਾ ਹੈ ਤਾਂ ਮਕਰ ਸੰਗਰਾਂਦ ਮਨਾਈ ਜਾਂਦੀ ਹੈ.ਸੂਰਜ ਦੇ ਰਾਸ਼ੀ ਪਰਿਵਰਤਨ ਨੂੰ ਸੰਗਰਾਂਦ ਆਖਦੇ ਹਨ.ਇਹ ਬਦਲਾਅ ਮਹੀਨੇ ਵਿਚ ਇਕ ਵਾਰ ਆਉਂਦਾ ਹੈ. ਸੂਰਜ ਦੇ ਧਨੂਰਾਸ਼ੀ ਤੋਂ ਮਕਰ ਰਾਸ਼ੀ ਤੇ ਜਾਣ ਦਾ ਮਹੱਤਵ ਇਸ ਲਈ ਜਿਆਦਾ ਹੈ ਕਿਉਂਕਿ ਇਸ ਸਮੇਂ ਸੂਰਜ ਦੱਖਣੀ ਆਇਨ ਤੋਂ ਉੱਤਰੀ ਆਇਨ ਵੱਲ ਹੋ ਜਾਂਦਾ ਹੈ.ਉੱਤਰੀ ਆਇਨ ਦੇਵਤਾਵਾਂ ਦਾ ਆਇਨ ਹੈ. ਇਹ ਪਵਿੱਤਰ ਤਿਉਹਾਰ ਹੈ.
ਇਸ ਤਿਉਹਾਰ ਤੋਂ ਸ਼ੁਭ ਕਾਰਜਾਂ ਦੀ ਸ਼ੁਰੂਆਤ ਹੁੰਦੀ ਹੈ.ਉੱਤਰੀ ਆਇਨ ਵਿਚ ਮੌਤ ਹੋਣ ਤੇ ਮੁਕਤੀ ਪ੍ਰਾਪਤੀ ਦੀ ਸੰਭਾਵਨਾ ਹੁੰਦੀ ਹੈ.ਪੁੱਤਰ ਦੀ ਰਾਸ਼ੀ ਵਿਚ ਪਿਤਾ ਦਾ ਪ੍ਰਵੇਸ਼ ਪੁੰਨ ਪ੍ਰਦਾਨ ਕਰਨ ਦੇ ਨਾਲ ਨਾਲ ਪਾਪਾਂ ਦਾ ਵਿਨਾਸ਼ਕ ਵੀ ਹੁੰਦਾ ਹੈ.ਇਸ ਦਿਨ ਅੰਮ੍ਰਿਤ ਵੇਲੇ ਉਬਟਨ ਲਗਾ ਕੇ ਤੀਰਥ ਅਸਥਾਨ ਦੇ ਜਲ ਅਤੇ ਮਿਸ਼ਰਿਤ ਜਲ ਨਾਲ ਇਸ਼ਨਾਨ ਕਰੋ. ਜੇਕਰ ਤੀਰਥ ਅਸਥਾਨ ਦਾ ਜਲ ਨਾ ਮਿਲੇ ਤਾਂ ਦੁੱਧ ਜਾਂ ਦਹੀਂ ਨਾਲ ਇਸ਼ਨਾਨ ਕਰੋ ਪ੍ਰੰਤੂ ਤੀਰਥ ਅਸਥਾਨ ਅਤੇ ਪਵਿੱਤਰ ਨਦੀਆਂ ਵਿਚ ਇਸ਼ਨਾਨ ਕਰਨ ਦਾ ਜਿਆਦਾ ਮਹੱਤਵ ਹੈ.ਇਸ਼ਨਾਨ ਕਰਨ ਮਗਰੋਂ ਕਰੋ. ਨਿੱਤ ਨੇਮ ਅਤੇ ਆਪਣੇ ਈਸ਼ਟ ਦੇਵ੍ਤਾ ਦੀ ਪੂਜਾ ਕਰੋ.
ਸੂਰਜ ਦੇਵਤਾ ਦੇ ਦਰਸ਼ਨ ਕਰਕੇ ਉਹਨਾਂ ਨੂੰ ਜਲ ਚੜਾਉਨਾ ਚਾਹੀਦਾ ਹੈ.ਤਾਂਬੇ ਦੇ ਲੋਟੇ ਵਿਚ ਕੁਮਕੁਮ ਅਤੇ ਲਾਲ ਫੁਲਾਂ ਆਦਿ ਦਾ ਮਿਸ਼ਰਿਤ ਜਲ ਪੂਰਵ ਵੱਲ ਮੂੰਹ ਕਰਕੇ ਤਿੰਨ ਵਾਰ ਸੂਰਜ ਨੂੰ ਜਲ ਦੇਵੋ. ਉਸ ਤੋਂ ਬਾਦ ਆਪਣੇ ਸਥਾਨ ਤੇ ਖੜੇ ਹੋ ਕੇ ਸੱਤ ਚੱਕਰ ਕੱਢੋ.ਉਸ ਤੋਂ ਬਾਅਦ ਸੂਰਿਆ ਅਸ਼ਟਕ , ਗਾਯਤਰੀ ਮੰਤਰ ਜਾਂ ਆਦਿਤਿਆ ਹਿਰਦੈ ਸਰੋਤ ਦਾ ਪਾਠ ਕਰੋ.ਪਾਠ ਉਪਰੰਤ ਦੇਵਦਰਸ਼ਨ ਕਰਕੇ ਦੇਵਤਾਵਾਂ ਲਈ ਪੂਜਨ ਸਮੱਗਰੀ ਆਦਿ ਚੜਾਉ ਅਤੇ ਗਉਆਂ ਅਤੇ ਪੰਛੀਆਂ ਨੂੰ ਚਾਰਾ , ਅਨਾਜ ਅਤੇ ਤਿਲ ਆਦਿ ਖਵਾਉ.ਆਪਣੇ ਪਰਿਚਿਤਾਂ ਅਤੇ ਮਿੱਤਰਾਂ ਆਦਿ ਨੂੰ ਉਹਨਾ ਦੀ ਯੋਗਤਾ ਮੁਤਾਬਕ ਤਿਲ ਗੁੜ ਨਾਲ ਬਣੇ ਖਾਦ ਪਦਾਰਥ ,ਖਿੱਚੜੀ ,ਕੱਪੜੇ ਆਦਿ ਦਾ ਦਾਨ ਕਰੋ.ਜੋਤਿਸ਼ ਵਿਗਿਆਨ ਵਿਚ ਸੂਰਜ ਦਾ ਵਿਸ਼ੇਸ਼ ਮਹੱਤਵ ਹੈ.ਸੂਰਜ ਪੂਰਵੀ ਦਿਸ਼ਾ ਦਾ ਪੁਰਖ ,ਖੂਨ ਵਰਨ ਅਤੇ ਕਰੂਰ ਗ੍ਰਹਿ ਹੈ.
ਸੂਰਜ ਆਤਮਾ ,ਸੁਭਾਅ ,ਰਾਜ ਅਤੇ ਦੇਵੱਤਵ ਦਾ ਸੂਚਕ ਅਤੇ ਪਿਤ੍ਰ ਕਾਰਕ ਹੈ.ਸੂਰਜ ਆਤਮਬ੍ਲ ਅਤੇ ਆਤਮਵਿਸ਼ਵਾਸ ਦਾ ਕਾਰਕ ਹੈ.ਸੂਰਜ ਦਾ- ਅੱਖ ਅਤੇ ਕਾਲਜੇ ਆਦਿ ਤੇ ਵਿਸ਼ੇਸ਼ ਪ੍ਰਭਾਵ ਪੈਂਦਾ ਹੈ.ਇਸ ਨਾਲ ਸਰੀਰਕ ਰੋਗ ,ਸਿਰਦਰਦ ,ਅਪਾਚਨ,ਅਤਿਸਾਰ,ਨੇਤਰ ਵਿਕਾਰ , ਉਦਾਸੀਨਤਾ ,ਖੇਦ ,ਅਪਮਾਨ, ਅਤੇ ਕਲੇਸ਼ ਆਦਿ ਦਾ ਵਿਚਾਰ ਕੀਤਾ ਜਾਂਦਾ ਹੈ.ਸੂਰਜ ਇੱਕ ਮਹੀਨੇ ਵਿਚ ਆਪਣੀ ਰਾਸ਼ੀ ਬਦਲਦਾ ਹੈ.ਸੂਰਜ ਜਦੋਂ ਵੀ ਕਿਸੇ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਿਨ ਨੂੰ ਰਾਸ਼ੀ ਦੀ ਸੰਗਰਾਂਦ ਕਿਹਾ ਜਾਂਦਾ ਹੈ.ਮਕਰ ਸੰਗਰਾਂਦ ਨੂੰ ਸੂਰਜ ਦੇ ਸੰਕ੍ਰਮਣਕਾਲ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ.
ਅੰਮ੍ਰਿਤ ਵੇਲੇ ਦੰਦ ਸਾਫ ਕਰਨਾ, ਰੁੱਖਾ ਬੋਲਣਾ ,ਫਸਲ ਜਾਂ ਦਰੱਖਤ ਵੱਢਣਾ,ਗਾਂ ,ਮੱਝ ਦਾ ਦੁੱਧ ਕੱਢਨਾ ਅਤੇ ਮੈਥੁਨ ਆਦਿ ਕਾਰਜ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਹਨ.ਸੂਰਜ ਪੂਰਵੀ ਦਿਸ਼ਾ ਵਿਚੋਂ ਨਿਕਲ ਕੇ ਛੇ ਮਹੀਨੇ ਦੱਖਣੀ ਦਿਸ਼ਾ ਵੱਲੋਂ ਅਤੇ ਛੇ ਮਹੀਨੇ ਉੱਤਰੀ ਦਿਸ਼ਾ ਵੱਲੋਂ ਪੱਛਮ ਵਿਚ ਛਿਪਦਾ ਹੈ.ਉੱਤਰੀ ਆਇਨ ਵੇਲੇ ਦੇਵਤਾਵਾਂ ਦਾ ਦਿਨ ਅਤੇ ਦੱਖਣੀ ਆਇਨ ਵੇਲੇ ਦੇਵਤਿਆਂ ਦੀ ਰਾਤ ਹੁੰਦੀ ਹੈ.ਵੈਦਿਕ ਕਾਲ ਵਿਚ ਉੱਤਰੀ ਆਇਨ ਨੂੰ ਦੇਵਯਾਨ ਅਤੇ ਦੱਖਣੀ ਆਇਨ ਨੂੰ ਪਿਤ੍ਰਯਾਨ ਆਖਿਆ ਜਾਂਦਾ ਹੈ.ਮਕਰ ਸੰਗਰਾਂਦ ਤੋਂ ਬਾਦ ਮਾਘ ਮਹੀਨੇ ਵਿਚ ਉੱਤਰੀ ਆਇਨ ਵਿਚ ਸਾਰੇ ਸ਼ੁਭ ਕਾਰਜ ਕੀਤੇ ਜਾਂਦੇ ਹਨ.ਵ੍ਰਿਸ਼ਭ ,ਕੁੰਭ,ਸਿੰਘ,ਵ੍ਰਿਸ਼ਚਕ ਸੰਗਰਾਂਦਾਂ ਵਿਸ਼ਨੂੰ ਪਦ ਨਾਲ ਸੰਬੰਧਤ ਹਨ. ਮਿਥੁਨ , ਕੰਨਿਆ, ਧਨੂ ,ਮੀਨ ਸੰਗਰਾਂਦ ਸ਼ਡਸ਼ੀਤ ਨਾਲ ਸੰਬੰਧਤ ਸੰਗਰਾਂਦਾਂ ਹਨ.
ਮੇਖ ਅਤੇ ਤੁਲਾ ਵਿਸ਼ੁਵ ਸੰਗਰਾਂਦ ਨਾਲ ਅਤੇ ਕਰਕ,ਮਕਰ ਸੰਗਰਾਂਦ ਨੂੰ ਅਯਨ ਨਾਲ ਸੰਬੰਧਤ ਕਿਹਾ ਗਿਆ ਹੈ.ਮਹਾਂਭਾਰਤ ਦੇ ਯੁੱਧ ਵਿਚ ਜਦੋਂ ਭੀਸ਼ਮ ਪਿਤਾਮਾ ਨੂੰ ਮੌਤ ਦੀ ਸੇਜ ਉੱਪਰ ਲੇਟਨਾ ਪਿਆ ਸੀ ਤਾਂ ਉਹਨਾ ਨੇ ਆਪਣੀ ਇੱਛਾ ਮਿਰਤੂ ਲਈ ਇਸੇ ਹੀ ਉੱਤਰੀ ਆਇਨ ਦਾ ਇੰਤਜਾਰ ਕੀਤਾ ਸੀ.ਇਸੇ ਲਈ ਉੱਤਰਆਇਨ ਦੇ ਇਸ ਤਿਉਹਾਰ ਨੂੰ ਭੀਸ਼ਮ ਤਿਉਹਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ.ਮਕਰ ਸੰਗਰਾਂਦ ਵਾਲੇ ਦਿਨ ਭੀਸ਼ਮ ਪਿਤਾਮਾ ਨੇ ਆਪਣਾ ਸ਼ਰੀਰ ਤਿਆਗਿਆ ਸੀ.ਵਾਯੂ ਪੁਰਾਣ ਮੁਤਾਬਕ ਮਕਰ ਸੰਗਰਾਂਦ ਵਾਲੇ ਦਿਨ ਬ੍ਰਹਮ ਮਹੂਰ੍ਤ ਵਿਚ ਇਸ਼ਨਾਨ ਕਰਕੇ ਹਰੀ ਦੂਬ ,ਦਹੀ ,ਮੱਖਣ ,ਗੋਬਰ ,ਲਾਲ ਫੁੱਲ ,ਆਦਿ ਪਿੱਪ੍ਲ ਦੇ ਬ੍ਰਿਛ ਨੂੰ ਛੁਹਾ ਕੇ ਦੋਵੇਂ ਹੱਥ ਆਕਾਸ਼ ਵੱਲ ਕਰਕੇ ਸੂਰਜ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ.
ਬ੍ਰਹਿਮੰਡ ਪੁਰਾਣ ਮੁਤਾਬਕ ਯਸ਼ੌਦਾ ਮਾਂ ਨੇ ਦਹੀਂ ਮੱਥ ਕੇ ਦਾਨ ਕੀਤਾ ਸੀ.ਇਸੇ ਕਾਰਨ ਉਹਨਾਂ ਨੂੰ ਪੁੱਤਰ ਦੇ ਰੂਪ ਵਿਚ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਪ੍ਰਾਪਤ ਹੋਏ ਸਨ.ਸ਼ਿਵ ਰੱਹਸ ਗ੍ਰੰਥ ਅਨੁਸਾਰ ਮਕਰ ਸੰਗਰਾਂਦ ਵਾਲੇ ਦਿਨ ਤਿਲ ਅਤੇ ਸਰ੍ਹੋਂ ਦਾ ਦਾਨ ਕਰਨ ਦੀ ਗੱਲ ਕਹੀ ਗਈ ਹੈ.ਧਰਮ ਸਿੰਧੂ ਗ੍ਰੰਥ ਮੁਤਾਬਕ ਸੰਗਰਾਂਦ ਵਾਲੇ ਦਿਨ ਸਫੇਦ ਤਿਲਾਂ ਨਾਲ ਦੇਵਤਿਆਂ ਦਾ ਅਤੇ ਕਾਲੇ ਤਿਲਾਂ ਨਾਲ ਪਿਤਰਾਂ ਦਾ ਤਰਪਣ ਕਰਨਾ ਚਾਹੀਦਾ ਹੈ.
ਇਸ ਦਿਨ ਸ਼ਿਵਲਿੰਗ ਤੇ ਸ਼ੁਧ ਘਿਉ ਦਾ ਅਭਿਸ਼ੇਕ ਕਰਨ ਨਾਲ ਮਹਾਫਲ ਪ੍ਰਾਪਤ ਹੁੰਦਾ ਹੈ. ਇਸ ਦਿਨ ਸ਼ਿਵ ਜੀ ਦੇ ਮੰਦਰ ਵਿਚ ਤਿਲ ਦੇ ਤੇਲ ਦੇ ਦੀਵੇ ਜਰੂਰ ਜਗਾਉਣੇ ਚਾਹੀਦੇ ਹਨ.ਕਾਲਿਕਾ ਪੁਰਾਣ ਮੁਤਾਬਿਕ ਇਸ ਦਿਨ ਤਿਲਾਂ ਦਾ ਹਵਨ ਕਰਨਾ ਸ਼੍ਰੇਸ਼ਠ ਹੁੰਦਾ ਹੈ.ਜਿਸ ਵਿਅਕਤੀ ਦਾ ਜਨਮ ਉੱਤਰੀ ਆਇਨ ਵਿਚ ਹੋਇਆ ਹੋਵੇ ਤਾਂ ਉਸ ਨੂੰ ਮੰਦਰ ਵਿਚ ਅਤੇ ਬ੍ਰਾਹਮਣ ਨੂੰ ਸੋਨੇ ਦੇ ਨਾਲ ਤਿੱਲੀ ਦਾਨ ਕਰਨ ਤੇ ਕਦੇ ਵੀ ਦੁਖ ਨਹੀ ਮਿਲੇਗਾ.
ਇਸ ਦਿਨ ਖਿਚੜੀ ਅਤੇ ਗੁੜ ਆਦਿ ਦਾ ਦਾਨ ਕਰਨ ਅਤੇ ਇਸ਼ਨਾਨ ਅਤੇ ਜੱਗ ਦਾ ਬਹੁਤ ਮਹੱਤਵ ਹੈ.ਗ੍ਰੰਥਾਂ ਮੁਤਾਬਕ ਇਸ ਦਿਨ ਦਿੱਤਾ ਗਿਆ ਦਾਨ ਇਸ ਜਨਮ ਅਤੇ ਅਗਲੇ ਜਨਮ ਵਿਚ ਕਰੋੜਾਂ ਗੁਣਾ ਹੋ ਕੇ ਮਿਲਦਾ ਹੈ.ਇਸ ਦਿਨ ਤਿੱਲਾਂ ਦਾ ਪ੍ਰਯੋਗ ਛੇ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਭਾਵ ਤਿਲਾਂ ਦਾ ਉਬਟਨ ,ਤਿਲ ਮਿਲੇ ਜਲ ਨਾਲ ਇਸ਼ਨਾਨ ,ਤਿਲਾਂ ਦਾ ਹਵਨ ,ਤਿਲ ਮਿਲੇ ਜਲ ਨੂੰ ਪੀਣਾ, ਤਿਲਾਂ ਦਾ ਦਾਨ ਅਤੇ ਤਿਲਾਂ ਨੂੰ ਖਾਣਾ ਆਦਿ ਤਿੱਲੀ ਨੂੰ ਗ੍ਰੰਥਾਂ ਵਿਚ ਪਾਪਨਾਸ਼ਕ ਦੱਸਿਆ ਗਿਆ ਹੈ.ਇਸ ਦਿਨ ਪਵਿੱਤਰ ਨਦੀਆਂ ਵਿਚ ਇਸ਼ਨਾਨ ਦੀ ਵੀ ਪ੍ਰੰਪਰਾ ਹੈ.ਇਸਦਿਨ ਤੋਂ ਹੀ ਸੂਰਜ ਉਪਾਸਨਾ ਸ਼ੁਰੂ ਕਰਨਾ ਸ਼ੁਭ ਹੈ.ਰਾਸ਼ੀਆਂ ਤੇ ਸੰਗਰਾਂਦ ਦਾ ਪ੍ਰਭਾਵ ' ਮੇਖ - ਦੁਖ ਦੇਣ ਵਾਲਾ, ਵ੍ਰਿਸ਼ਭ- ਸਨਮਾਨ ਦੀ ਪ੍ਰਾਪਤੀ,ਮਿਥੁਨ-ਡਰ ,ਕਰਕ-ਗਿਆਨ ਪ੍ਰਾਪਤੀ ,ਤੁਲਾ-ਸੰਤੋਖ ,ਵ੍ਰਿਸ਼ਚਕ-ਧਨ ਪ੍ਰਾਪਤੀ, ਧਨੂ-ਹਾਨੀ,ਮਕਰ-ਲਾਭਦਾਇਕ ,ਕੁੰਭ-ਇਸ਼ਟ ਸਿਧੀ,ਮੀਨ-ਧਰਮਲਾਭ.
ਇਸ ਦਿਨ ਕੀ ਕੀਤਾ ਜਾਵੇ ?
ਜੇਕਰ ਤੁਸੀਂ ਆਪਣੀ ਰਾਸ਼ੀ ਦੇ ਮੁਤਾਬਕ ਦਾਨ ਕਰੋਗੇ ਤਾਂ ਸਾਰੇ ਗ੍ਰਹਿ ਸ਼ਾਂਤ ਹੋ ਕੇ ਅਸ਼ੁਭ ਪ੍ਰਭਾਵਾਂ ਵਿਚ ਕਮੀ ਆਵੇਗੀ.ਰਾਸ਼ੀਆਂ ਦੇ ਦਾਨ ਇਸ ਤਰਾਂ ਹਨ.ਮੇਖ-ਤਾਂਬਾ,ਲਾਲ ਕੱਪੜੇ,ਗੁੜ ਅਤੇ ਕਣਕ .ਵ੍ਰਿਸ਼ਭ-ਸ਼ੱਕਰ, ਸਫੇਦ ਤਿਲ,ਅਤੇ ਸ੍ਫੇਦ ਕੱਪੜੇ,ਮਿਥੁਨ -ਮੂੰਗ ,ਖਿਚੜੀ ਅਤੇ ਹਰੇ ਕੱਪੜੇ,ਕਰਕ -ਦੁੱਧ ,ਦੁੱਧ ਨਾਲ ਬਣੀਆਂ ਵਸਤਾਂ,ਚਾਂਦੀ.
ਸਿੰਘ - ਉਨੀ ਕੱਪੜੇ, ਤਾਂਬੇ ਦੇ ਪਾਤਰ,ਕਣਕ ਅਤੇ ਗੁੜ , ਕੰਨਿਆ-ਮੂੰਗ,ਖਿਚੜੀ,ਹਰੇ ਕੱਪੜੇ,ਤੁਲਾ-ਘਿਉ, ਸਫੇਦ ਤਿਲ, ਦਹੀ ਆਦਿ,ਬ੍ਰਿਸ਼ਚਕ-ਲਾਲ ਧਾਂਤ, ਲਾਲ ਕੱਪੜੇ, ਲਾਲ ਫਲ, ਧਨੂੰ- ਸੋਨਾ, ਹਲਦੀ, ਚਨਾ, ਕੇਲਾ,ਮਕਰ- ਲੌਹ ਪਾਤਰ, ਕਾਲੇ-ਨੀਲੇ ਕੱਪੜੇ, ਅਤੇ ਉੜਦ, ਕੁੰਭ- ਲੌਹ ਪਾਤਰ ,ਕਾਲੇ ਤਿਲ , ਅਤੇ ਤੇਲ.ਮੀਨ- ਹਲਦੀ, ਗੁੜ, ਪੀਲਾ ਅਨਾਜ ਆਦਿ .
Loading...
ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਜਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,
ਖਾਲਸਾ ਦੀਵਾਨ ਪੈਗ਼ਾਮ
ਇਹ ਲੇਖ-ਸਾਮੱਗਰੀ ਕਿਸੇ ਵੀ ਤਰੀਕੇ ਜਾਂ ਰੂਪ ਵਿਚ ਪ੍ਰਤੀਰੂਪਿਤ ਜਾਂ ਪ੍ਰਚਾਰਤ ਕੀਤੀ ਜਾ ਸਕਦੀ ਹੈ।
ਅਧਿਕਾਰ ਰਾਖਵੇਂ ਨਹੀਂ ਹਨ।