Loading...

ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਜਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,

ਭਗਤ ਰਾਮ ਆਨੰਦ ਜੀ

ਵੈਰਾਗੀ ਆਚਾਰੀਆ ਦਾ ਗੁਰੂ ਜਿਸ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਵਿਚ ਦਰਜ ਹੈ

ਰਾਮ- ਆਨੰਦ. ਆਤਮ ਆਨੰਦ (2) ਵੈਰਾਗੀਆਂ ਦਾ ਆਚਾਰਯ, ਜਿਸ ਦੀ ਸੰਖੇਪ ਕਥਾ ਇਹ ਹੈ- ਕਾਨ੍ਯਕੁਬਜ ਬ੍ਰਾਹਮਣ ਭੂਰਿਕਰਮਾ ਦੇ ਘਰ ਸੁਸ਼ੀਲਾ ਦੇ ਉਦਰ ਤੋਂ ਇਸ ਦਾ ਜਨਮ ਸੰਮਤ ੧੪੨੩ ਵਿੱਚ ਪ੍ਰਯਾਗ ਹੋਇਆ. ਮਾਤਾ ਪਿਤਾ ਨੇ ਇਸ ਦਾ ਨਾਮ ਰਾਮਦੱਤ ਰੱਖਿਆ. ਰਾਮਾਨੁਜ ਦੀ ਸੰਪ੍ਰਦਾਯ ਦੇ ਪ੍ਰਸਿੱਧ ਪ੍ਰਚਾਰਕ ਰਾਘਵਾਨੰਦ ਦਾ ਚੇਲਾ ਹੋਕੇ ਰਾਮਾਨੰਦ ਨਾਮ ਤੋਂ ਮਸ਼ਹੂਰ ਹੋਇਆ. ਕਾਸ਼ੀ ਵਿੱਚ ਗੰਗਾ ਦੇ ਪਜਾਂਗ ਘਾਟ ਤੇ ਰਹਿਕੇ ਇਸ ਵਿਦ੍ਵਾਨ ਮਹਾਤਮਾ ਨੇ ਬਹੁਤ ਧਰਮਪ੍ਰਚਾਰ ਕੀਤਾ ਅਤੇ ਇਸ ਦੇ ਚੇਲੇ ਕਬੀਰ ਆਦਿਕ ਭਾਰਤ ਦੇ ਅਮੋਲਕ ਰਤਨ ਹੋਏ ਹਨ. ਗੁਰੁਪਰੰਪਰਾ ਇਉਂ ਹੈ:- ਸ਼੍ਰੀ ਰਾਮਾਨੁਜ ਦੇਵਾਨੰਦ ਹਰਿਆਨੰਦ ਰਾਘਵਾਨੰਦ ਰਾਮਾਨੰਦ ਰਾਮਾਨੰਦ ਤੋਂ ਹੀ ਵੈਰਾਗੀ ਸਾਧੂਆਂ ਦਾ ਫਿਰਕਾ "ਰਾਮਾਵਤ" ਚੱਲਿਆ ਹੈ, ਜੋ ਰਾਮਾਨੁਜ ਦੀ ਦੱਸੀ ਲਕ੍ਸ਼੍‍ਮੀ ਨਾਰਾਯਣ ਉਪਾਸਨਾ ਦੀ ਥਾਂ, ਸੀਤਾ ਰਾਮ ਦੀ ਉਪਾਸਨਾ ਕਰਦਾ ਹੈ. ਅਤੇ ਜਾਤਿ ਅਰ ਖਾਣ ਦੀ ਪਾਬੰਦੀ ਸ਼੍ਰੀਵੈਸ ਨਵਾਂ ਜੇਹੀ ਨਹੀਂ ਰਖਦਾ. ਰਾਮਾਨੰਦ ਪਹਿਲਾਂ ਮੂਰਤਿਪੂਜਕ ਸੀ, ਪਰ ਅੰਤਲੀ ਅਵਸ੍‍ਥਾ ਵਿੱਚ ਸਾਰੇ ਭ੍ਰਮ ਤਿਆਗਕੇ ਪੂਰਣਗ੍ਯਾਨੀ ਹੋਇਆ ਹੈ. ਦੇਖੋ, ਬਸੰਤ ਰਾਗ ਦਾ ਸ਼ਬਦ- "ਕਤ ਜਾਈਐ ਰੇ ਘਰ ਲਾਗੋ ਰੰਗੁ? ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ਏਕ ਦਿਵਸ ਮਨ ਭਈ ਉਮੰਗ ਘਸਿ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮਠਾਇ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ਜਹਾ ਜਾਈਐ ਤਹ ਜਲ ਪਖਾਨ ਤੂ ਪੂਰਿ ਰਹਿਓ ਹੈ ਸਭ ਸਮਾਨ ਬੇਦ ਪੁਰਾਨ ਸਭ ਦੇਖੇ ਜੋਇ ਊਹਾਂ ਤਉ ਜਾਈਐ, ਜਉ ਈਹਾਂ ਨ ਹੋਇ ਸਤਿਗੁਰੁ ਮੈ ਬਲਿਹਾਰੀ ਤੋਰ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸਬਦੁ ਕਾਟੈ ਕੋਟਿ ਕਰਮ " ਰਾਮਾਨੰਦ ਦਾ ਦੇਹਾਂਤ ਸੰਮਤ ੧੫੨੪ ਵਿੱਚ ਕਾਸ਼ੀ ਹੋਇਆ. ਕਈਆਂ ਨੇ ਜਨਮ ਸੰਮਤ ੧੩੫੬ ਅਤੇ ਦੇਹਾਂਤ ੧੪੬੭ ਲਿਖਿਆ ਹੈ, ਜੋ ਭਾਰੀ ਭੁੱਲ ਹੈ.¹ ਰਾਮਾਨੰਦ ਜੀ ਦੇ ਮੁਖੀ ਚੇਲੇ ੧੨. ਹੋਏ ਹਨ- ਅਨੰਤਾਨੰਦ, ਸੁਰਸੁਰਾਨੰਦ, ਸਖਾਨੰਦ, ਨਰਹਰ੍‍ਯਾਨੰਦ, ਯੋਗਾਨੰਦ, ਪੀਪਾ ਜੀ, ਕਬੀਰ ਜੀ, ਭਾਵਾਨੰਦ, ਸੇਨ (ਸੈਣ) ਧਨੇਸ਼੍ਵਰ, ਗਾਲਵਾਨੰਦ ਅਤੇ ਰਮਾਦਾਸ (2) ਅਮ੍ਰਿਤਸਰ ਦਾ ਇੱਕ ਸ਼ਾਹੂਕਾਰ, ਜੋ ਮਹਾਰਾਜਾ ਰਣਜੀਤਸਿੰਘ ਦੇ ਖਜਾਨੇ ਦਾ ਹਿਸਾਬ ਰਖਦਾ ਸੀ. ਰਿਆਸਤ ਦਾ ਕੁੱਲ ਜਮਾ ਖਰਚ ਇਸੇ ਦੀ ਮਾਰਫਤ ਹੋਇਆ ਕਰਦਾ ਸੀ. ਸਨ ੧੮੦੫ ਵਿੱਚ ਜਦ ਜਸਵੰਤਰਾਉ ਹੁਲਕਰ ਦੀ ਮਹਾਰਾਜਾ ਨਾਲ ਮੁਲਾਕਾਤ ਹੋਈ, ਤਾਂ ਉਸ ਨੇ ਬਾਕਾਯਦਾ ਸਰਕਾਰੀ ਖ਼ਜ਼ਾਨਾ ਰੱਖਣ ਦੀ ਸਲਾਹ ਦਿੱਤੀ, ਪਰ ਮਹਾਰਾਜਾ ਜੰਗਾਂ ਦੇ ਉਲਝੇਵਿਆਂ ਵਿੱਚ ਰੁੱਝਣ ਕਰਕੇ ਆਪਣਾ ਮਾਲੀ ਪ੍ਰਬੰਧ ਕਈ ਵਰ੍ਹੇ ਤਕ ਠੀਕ ਨਹੀਂ ਕਰ ਸਕੇ. ਸਨ ੧੮੦੯ ਵਿੱਚ ਮਹਾਰਾਜਾ ਨੇ ਦੀਵਾਨ ਭਵਾਨੀਦਾਸ ਨੂੰ ਇਸ ਕੰਮ ਤੇ ਲਾਇਆ, ਉਸ ਨੇ ਹਿਸਾਬ ਦੇ ਦਫਤਰ ਬਾਕਾਇਦਾ ਬਣਾਕੇ ਸਰਕਾਰੀ ਖ਼ਜਾਨਾ ਲਹੌਰ ਕਾਇਮ ਕੀਤਾ. [¹ਰਾਮਾਨੰਦ ਦਿਗਵਿਜ੍ਯ ਦੇ ਲੇਖਕ ਭਗਵਤਦਾਸ ਜੀ, ਰਾਮਾਨੰਦ ਜੀ ਦਾ ਜਨਮ ਸਨ ੧੩੦੦ ਦਾ ਅਤੇ ਦੇਹਾਂਤ ਸਨ ੧੪੪੯ ਦਾ ਆਪਣੀ ਖੋਜ ਦਾ ਸਿੱਟਾ ਦੱਸਦੇ ਹਨ. ਇਹ ਬਿਕ੍ਰਮੀ ੧੩੫੭ ਅਤੇ ੧੫੦੬ ਹੁੰਦਾ ਹੈ.]
Bhagat Ramanand is considered a pioneer of the Bhakti movement in the Indian subcontinent. He is also regarded as the bridge between the Bhakti movement of the South and North. Though a Brahmin by birth, he did not entertain any sense of pride in his caste. The scene above depicts Bhagat Ramanand and Bhagat Pipa who received divine enlightenment by the grace of Bhagat Ramanand.

Bhagat Ramanand was a follower of Bhagat Raghavacharya of the Ramanuj Movement. In the later part of his life, Ramanand commanded more respect than even his own Guru and came to be known as an exponent of Bhakti (God worship).
Early Life

Born in 1366 CE, Ramanand was the son of Bhoor Karma and Sushila. He was spiritually inclined from his early childhood. He was a Tamilian by birth. Acharya Raghavnand, showed him the path of Yog sadhna. Ramanand also visited places of pilgrimage such as Kashi, where, as a mark of respect, people built a memorial that stands there to this day. After his pilgrimage, Ramanand realised that God can be worshipped by everyone whereas his Guru Archarya Raghavnand, who came from the Sadhu Varna Ashrama believed that not everyone was entitled to perform Puja Bhagati.
Preaching

Hence, he started preaching his gospel in Kashi and imbued many devotees with the spirit of Bhagati. Kabir is the most renowned amongst his disciples. Ravidas, Sain, Dhanna and Pipa are also believed to be his followers even though all of them were not his contemporaries.

Consequently, the spiritual life of those so-called low people got elevated. In the society, which was then bound in the shackles of the caste-system, such utterances had revolutionary effects. As it was, Brahmins were the only community which had the birth right to perform various rituals & observances connected with religion. But the liberal attitude adopted on the part of Ramanand led the Vairagi (a renouncer) tradition to accept him as their prominent Acharya (Hindu religious teacher). In this way, a new sect among the Vairagis under the name of Ramadatt came into being. This sect stressed celibacy, physical prowess & intense devotion to God. Gradually, Ramanand drifted from Vaishnavism to the worship of One Formless Lord. Ramanand had several disciples who guided mankind on the way to bhagati (worshipping). Bhagat Pipa was one of his prominent disciples. Pipa was a king who gave up his ego & came under the patronage to seek spiritual guidance. As a king, he served his subject to their utmost welfare. Bhagat Ramanand also wandered about in Pipa's kingdom for some time. On the basis of his first-hand knowledge, he testified that was as a good a saint as he was a ruler. In his regime, all subjects enjoyed peace, justice and material comforts irrespective of caste or class.

Ramanand was a learned man. Many of the books which are supposed to have been written by him such as Sri Vaishnava, Matanbuj Bhaskar, Sri Ramarachan Padhti are still available. One of his hymns has been included in Guru Granth Sahib under Rag Basant.
Shabad of Ramanand in Guru Granth Sahib

ਖਾਲਸਾ ਦੀਵਾਨ ਪੈਗ਼ਾਮ

ਇਹ ਲੇਖ-ਸਾਮੱਗਰੀ ਕਿਸੇ ਵੀ ਤਰੀਕੇ ਜਾਂ ਰੂਪ ਵਿਚ ਪ੍ਰਤੀਰੂਪਿਤ ਜਾਂ ਪ੍ਰਚਾਰਤ ਕੀਤੀ ਜਾ ਸਕਦੀ ਹੈ। ਅਧਿਕਾਰ ਰਾਖਵੇਂ ਨਹੀਂ ਹਨ।